ਲੁਧਿਆਣਾ, 22 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸੜਕ ਵਿੱਚ ਬਣੇ ਇਕ ਖੁੱਲ੍ਹੇ ਗਟਰ ਵਿੱਚ ਬੱਚੀ ਦੇ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਤਾਜਪੁਰ ਇਲਾਕੇ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦਿਆਂ ਗਟਰ ਨੂੰ ਖੁੱਲ੍ਹਾ ਛੱਡਿਆ ਗਿਆ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਉਤੇ ਪਾਣੀ ਭਰ ਗਿਆ। ਸੜਕ ਉਤੇ ਪਾਣੀ ਖੜ੍ਹਾ ਹੋਣ ਕਾਰਨ ਗਟਰ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਬੱਚੀ ਗਟਰ ਵਿੱਚ ਡਿੱਗ ਗਈ। ਤੁਰੰਤ ਮਾਂ ਅਤੇ ਉਸਦੇ ਭਰਾ ਨੇ ਬੱਚੀ ਨੂੰ ਗਟਰ ਤੋਂ ਬਾਹਰ ਕੱਢਿਆ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦਿਆਂ ਕਦੇ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਹੈ। ਪ੍ਰਸ਼ਾਸਨ ਤੁਰੰਤ ਖੁੱਲ੍ਹੇ ਗਟਰਾਂ ਨੂੰ ਬੰਦ ਕਰੇ ਤਾਂ ਜੋ ਕਿਸੇ ਵੀ ਮਦਭਾਗੀ ਘਟਨਾ ਵਾਪਰਨ ਤੋਂ ਪਹਿਲਾਂ ਰੋਕਿਆ ਜਾ ਸਕੇ।

Spread the love