ਚੰਡੀਗੜ੍ਹ, 22 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕਰੀਬ ਇਕ ਹਫਤਾ ਪਹਿਲਾਂ ਸੋਸ਼ਲ ਮੀਡੀਆ ਉਤੇ ਬਣੀ ‘ਕਾਕਰੋਚ ਜਨਤਾ ਪਾਰਟੀ’ ਨੇ ਸੋਸ਼ਲ ਮੀਡੀਆ ਉਤੇ ਤਹਿਲਕਾ ਮਚਾਹਿਆ ਹੋਇਆ ਹੈ। ਕੁਝ ਦਿਨਾਂ ਵਿੱਚ ਸਾਰੇ ਰਿਕਾਰਡ ਤੋੜਦੇ ਹੋਏ 20 ਮਿਲੀਅਨ ਦੇ ਕਰੀਬ ਲੋਕ ਸੋਸ਼ਲ ਮੀਡੀਆ ਉਤੇ ਜੁੜ ਗਏ ਹਨ। ਹੁਣ ‘ਕਾਕਰੋਚ ਜਨਤਾ ਪਾਰਟੀ’ ਨੇ ਕੇਂਦਰੀ ਸਿੱਖਿਆ ਮੰਤਰੀ ਖਿਲਾਫ ਮੋਰਚਾ ਖੋਲਿਆ ਹੈ। ਪਾਰਟੀ ਦੇ ਸੰਸਥਾਪਕ ਦੀ ਅਭਿਜੀਤ ਦੀਪਕੇ ਨੇ ਹੁਣ ਅਸਲੀ ਕੰਮ ਕਰਨ ਦਾ ਸਮਾਂ ਆ ਗਿਆ ਹੈ। ਉਸਨੇ ਕਿਹਾ ਕਿ ਹੁਣ ਅਸੀਂ ਇਕ ਕੰਮ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫੇ ਮੰਗਣ ਲਈ ਪਟੀਸ਼ਨ ਪਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿਸਟਮ ਦੀ ਗਲਤੀ ਕਾਰਨ ਨੀਟ ਦਾ ਪੇਪਰ ਲੀਕ ਹੋਣ ਕਾਰਨ 22 ਲੱਖ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋਇਆ ਹੈ। ਕਈ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਉਤੇ ਜ਼ਿਆਦਾ ਤੋਂ ਜ਼ਿਆਦਾ ਦਸਤਖਤ ਕਰਨ। ਇਸ ਅਪੀਲ ਤੋਂ ਬਾਅਦ ਆਨਲਾਈਨ ਪਾਈ ਪਟੀਸ਼ਨ ਉਤੇ ਕੁਝ ਮਿੰਟਾਂ ਵਿੱਚ ਹੀ 50 ਹਜ਼ਾਰ ਤੋਂ ਵੱਧ ਲੋਕਾਂ ਨੇ ਆਨਲਾਈਨ ਪਾਈ ਪਟੀਸ਼ਨ ਉਤੇ ਦਸਤਖਤ ਕੀਤੇ ਹਨ।

Spread the love