ਨਵੀਂ ਦਿੱਲੀ, 12 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਭਾਰਤ ਦੇ ਮਹਾਨ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਅੱਜ 49 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਮੈਕਸ ਸਾਕੇਤ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ, ਜਿੱਥੇ ਉਨ੍ਹਾਂ ਅੱਜ ਆਖਰੀ ਸਾਹ ਲਏ। ਜਸਪਤਾਲ ਰਾਣਾ  ਦੀ 1 ਜੂਨ ਦੀ ਰਾਤ ਨੂੰ ਮਿਊਨਿਖ ਤੋਂ ਵਾਪਸ ਆ ਰਹੀ ਫਲਾਈਟ ਵਿਚ ਸਿਹਤ ਵਿਗੜ ਗਈ ਸੀ, ਜਿੱਥੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਦਿੱਲੀ ਪਹੁੰਚਣ ‘ਤੇ ਜਸਪਾਲ ਨੂੰ ਮੈਕਸ ਸਾਕੇਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ।

ਜਸਪਾਲ ਰਾਣਾ ਪੈਰਿਸ ਉਲੰਪਿਕ ਵਿਚ ਦੋ ਵਾਰ ਓਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਕੋਚ ਸਨ। ਉਹ ਜੂਨੀਅਰ ਟੀਮ ਦੇ ਕੋਚ ਅਤੇ ਉੱਚ-ਪ੍ਰਦਰਸ਼ਨ ਟ੍ਰੇਨਰ ਸਨ। ਜਸਪਾਲ ਨੂੰ ਫਰਵਰੀ 2025 ਵਿਚ 25-ਮੀਟਰ ਪਿਸਟਲ ਮੁਕਾਬਲੇ ਵਿਚ ਭਾਰਤ ਦਾ ਉੱਚ-ਪ੍ਰਦਰਸ਼ਨ ਕੋਚ ਨਿਯੁਕਤ ਕੀਤਾ ਗਿਆ ਸੀ।

Spread the love