ਜ਼ੀਰਕਪੁਰ, 28 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਵਿੱਚ ਇਕ ਤੇਜ਼ ਰਫਤਾਰ ਕਾਰ ਸ਼ੋਅ ਰੂਮ ਵਿੱਚ ਜਾ ਵੜ੍ਹੀ, ਪਰ ਬਚਾਅ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ੀਰਕਪੁਰ ਦੇ Pooja Plazio Mall ਵਿੱਚ ਇੱਕ ਤੇਜ਼ ਰਫ਼ਤਾਰ ਹੌਂਡਾ ਕਾਰ ਸ਼ੋਅਰੂਮ ਵਿੱਚ ਜਾ ਵੜੀ। ਜਾਣਕਾਰੀ ਮੁਤਾਬਕ ਬ੍ਰੇਕ ਫੇਲ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਸਿੱਧੀ ਸ਼ੋਅਰੂਮ ਦੇ ਅੰਦਰ ਦਾਖਲ ਹੋ ਗਈ। ਹਾਦਸੇ ਕਾਰਨ ਸ਼ੋਅਰੂਮ ਦਾ ਸ਼ੀਸ਼ਾ ਟੁੱਟ ਗਿਆ, ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਇੱਕ ਮਹਿਲਾ ਚਾਲਕ ਚਲਾ ਰਹੀ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Spread the love