ਮੋਹਾਲੀ, 11 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਅਕ ਸੈਸ਼ਨ 2025-26 ਦੇ 10ਵੀਂ ਕਲਾਸ ਦੀਆਂ ਲਈਆਂ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਅੱਜ ਦੁਪਹਿਰ 12.30 ਵਜੇ ਬੋਰਡ ਦੇ ਚੇਅਰਮੈਨ ਵੱਲੋਂ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਵੈਬਸਾਈਟ ਉਤੇ ਚੈਕ ਕਰ ਸਕਣਗੇ। ਨਤੀਜੇ ਡਾਇਰੈਕਟ ਲਿੰਕ ਬੋਰਡ ਦੀ ਵੈੱਬਸਾਈਟ pseb.ac.in ‘ਤੇ ਐਕਟਿਵ ਹੋ ਜਾਵੇਗਾ। ਇਸ ਤੋਂ ਬਾਅਦ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਚੈੱਕ ਕਰਨ ਦੇ ਨਾਲ-ਨਾਲ ਮਾਰਕਸ਼ੀਟ ਦੀ ਡਿਜੀਟਲ ਕਾਪੀ ਵੀ ਡਾਊਨਲੋਡ ਕਰ ਸਕਣਗੇ। ਵਿਦਿਆਰਥੀਆਂ ਨੂੰ ਦੱਸ ਦਈਏ ਕਿ ਪੰਜਾਬ ਬੋਰਡ 10ਵੀਂ ਦਾ ਰਿਜ਼ਲਟ ਚੈੱਕ ਕਰਨ ਲਈ ਸਿਰਫ਼ 4 ਸਟੈਪਸ ਫਾਲੋ ਕਰਨੇ ਪੈਣਗੇ। ਤੁਹਾਡੀ ਸਹੂਲਤ ਲਈ ਆਸਾਨ ਸਟੈਪਸ ਇੱਥੇ ਦਿੱਤੇ ਜਾ ਰਹੇ ਹਨ। ਨਤੀਜਾ ਜਾਰੀ ਹੋਣ ਤੋਂ ਬਾਅਦ ਡਾਇਰੈਕਟ ਲਿੰਕ ਵੀ ਇੱਥੇ ਮੁਹੱਈਆ ਕਰਵਾ ਦਿੱਤਾ ਜਾਵੇਗਾ, ਜਿੱਥੋਂ ਤੁਸੀਂ ਇੱਕ ਕਲਿੱਕ ਰਾਹੀਂ ਨਤੀਜੇ ਦੇਖ ਸਕੋਗੇ।

Spread the love