ਨਵੀਂ ਦਿੱਲੀ, 11 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬਾਲੀਵੁਡ ਗਾਇਕ ਗੁਰੂ ਰੰਧਾਵਾ ਦੇ ਜਿੰਮ ਉਤੇ ਬੀਤੇ ਦੇਰ ਰਾਤ ਨੂੰ ਬਦਮਾਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਪੱਛਮੀ ਵਿਹਾਰ ਖੇਤਰ ਵਿੱਚ ਗੁਰੂ ਰੰਧਾਵਾ ਦੇ ਜਿੰਮ ਉਤੇ ਦੇਰ ਰਾਤ ਨੂੰ ਗੋਲੀ ਚਲਾਈ ਗਈ ਹੈ। ਇਸ ਘਟਨਾ ਦਾ ਪਤਾ ਚਲਦਿਆ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਗੁਰੂ ਰੰਧਾਵਾ ਦੇ ਜਿੰਮ ਉਤੇ ਗੋਲੀਬਾਰੀ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਅਨਿਲ ਪੰਡਿਤ ਨੇ ਜ਼ਿੰਮੇਵਾਰੀ ਲੈਣ ਦੀ ਪੋਸਟ ਪਾਈ ਹੈ। ਕਥਿਤ ਤੌਰ ਉਤੇ ਪਾਈ ਗਈ ਪੋਸਟ ਵਿੱਚ ਲਿਖਿਆ ਗਿਆ ਹੈ, ਸਲਮਾਨ ਖਾਨ ਨਾਲ ਨਜ਼ਦੀਕੀਆਂ ਵਧਾ ਰਿਹਾ ਸੀ। ਇਸ ਲਈ ਗੋਲੀਬਾਰੀ ਕੀਤੀ ਗਈ ਹੈ। ਅੱਗੇ ਲਿਖਿਆ ਹੈ ਜਿੰਨੇ ਵੀ ਦੇਸ਼ ਧ੍ਰੋਹੀ ਹਨ ਜੋ ਦੇਸ਼ ਖਿਲਾਫ ਸਾਜਿਸ਼ ਕਰਦੇ ਹਨ, ਦੁਨੀਆ ਵਿੱਚ ਕਿਸੇ ਵੀ ਕੋਨੇ ਵਿੱਚ ਲੁੱਕ ਜਾਣ ਉਥੇ ਹੀ ਮਾਰਾਂਗੇ। ਜਦੋਂ ਇਸ ਪੋਸਟ ਸਬੰਧੀ ਅਜੇ ਤੱਕ ਕਿਸੇ ਤਰ੍ਹਾਂ ਦੀ ਅਧਿਕਾਰਤ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਗਈ।

Spread the love