ਚੰਡੀਗੜ੍ਹ, 13 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਭਾਰਤ ਦੀਆਂ 14 ਕੁੜੀਆਂ ਨੇ ਨਵਾਂ ਇਤਿਹਾਸ ਰੱਚਿਆ ਹੈ। ਭਾਰਤੀ ਸੈਨਿਕ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਤੇ ਸੁਨਹਿਰੀ ਅਧਿਆਇ ਜੁੜ ਗਿਆ ਹੈ। ਪਹਿਲੀ ਵਾਰ ਨੈਸ਼ਨਲ ਡਿਫੈਂਸ ਅਕੈਡਮੀ (NDA) ਵਿੱਚ ਦਾਖ਼ਲਾ ਲੈਣ ਵਾਲੀਆਂ 14 ਮਹਿਲਾ ਕੈਡੇਟਾਂ ਨੇ ਆਪਣੀ ਸਖ਼ਤ ਸੈਨਿਕ ਸਿਖਲਾਈ ਪੂਰੀ ਕਰਕੇ ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਅਧਿਕਾਰੀ ਵਜੋਂ ਕਮਿਸ਼ਨ ਹਾਸਲ ਹੋਵੇਗੀ ਹੈ। ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ (IMA) ਅਤੇ ਹੈਦਰਾਬਾਦ ਦੇ ਡੁੰਡੀਗਲ ਸਥਿਤ ਏਅਰ ਫੋਰਸ ਅਕੈਡਮੀ ਵਿੱਚ ਆਯੋਜਿਤ ਪਾਸਿੰਗ ਆਊਟ ਪਰੇਡ ਤੋਂ ਬਾਅਦ ਇਹ 14 ਧੀਆਂ ਅਧਿਕਾਰਤ ਤੌਰ ‘ਤੇ ਦੇਸ਼ ਦੀ ਸੇਵਾ ਲਈ ਫੌਜ ਵਿੱਚ ਸ਼ਾਮਲ ਹੋ ਗਈਆਂ।

ਇਹ ਉਪਲਬਧੀ ਇਸ ਲਈ ਵੀ ਇਤਿਹਾਸਕ ਹੈ ਕਿਉਂਕਿ ਇਸ ਤੋਂ ਪਹਿਲਾਂ NDA ਦੇ ਦਰਵਾਜ਼ੇ ਮਹਿਲਾਵਾਂ ਲਈ ਬੰਦ ਸਨ। ਸਾਲ 2022 ਵਿੱਚ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਮਹਿਲਾਵਾਂ ਨੂੰ NDA ਵਿੱਚ ਦਾਖ਼ਲੇ ਦੀ ਇਜਾਜ਼ਤ ਮਿਲੀ ਸੀ। ਇਸ ਤੋਂ ਬਾਅਦ ਦਾਖ਼ਲਾ ਲੈਣ ਵਾਲੀ ਪਹਿਲੀ ਮਹਿਲਾ ਬੈਚ ਨੇ ਅੱਜ ਆਪਣੀ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕਰ ਲਈ ਹੈ। ਦੇਹਰਾਦੂਨ ਵਿੱਚ ਹੋਈ IMA ਪਾਸਿੰਗ ਆਊਟ ਪਰੇਡ ਵਿੱਚ 9 ਮਹਿਲਾ ਕੈਡੇਟ ਭਾਰਤੀ ਥਲ ਸੈਨਾ ਵਿੱਚ ਅਧਿਕਾਰੀ ਵਜੋਂ ਸ਼ਾਮਲ ਹੋਈਆਂ, ਜਦਕਿ ਹੈਦਰਾਬਾਦ ਦੀ ਏਅਰ ਫੋਰਸ ਅਕੈਡਮੀ ਤੋਂ 5 ਮਹਿਲਾ ਕੈਡੇਟ ਭਾਰਤੀ ਹਵਾਈ ਸੈਨਾ ਵਿੱਚ ਅਧਿਕਾਰੀ ਵਜੋਂ ਕਮਿਸ਼ਨ ਹੋਈਆਂ। IMA ਦੀ ਪਾਸਿੰਗ ਆਊਟ ਪਰੇਡ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਏਅਰ ਫੋਰਸ ਅਕੈਡਮੀ ਦੇ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਿਰਕਤ ਕੀਤੀ। ਦੇਸ਼ ਦੀਆਂ ਇਨ੍ਹਾਂ 14 ਧੀਆਂ ਦੀ ਕਾਮਯਾਬੀ ਨਾ ਸਿਰਫ਼ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਹੈ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਗੀਆਂ। ਦੇਹਰਾਦੂਨ ਅਤੇ ਹੈਦਰਾਬਾਦ ਵਿੱਚ ਹੋਈਆਂ ਪਾਸਿੰਗ-ਆਊਟ ਪਰੇਡਾਂ ਦੌਰਾਨ ਕੁੱਲ 746 ਕੈਡਿਟਾਂ ਨੂੰ ਕਮਿਸ਼ਨ ਦਿੱਤਾ ਗਿਆ ਹੈ। ਦੇਹਰਾਦੂਨ ਵਿੱਚ ਆਈਐਮਏ ਤੋਂ 515 ਕੈਡਿਟਾਂ ਦੇ ਅਧਿਕਾਰੀ ਬਣਨ ਦੀ ਤਿਆਰੀ ਹੈ, ਉੱਥੇ ਹੀ 231 ਫਲਾਈਟ ਕੈਡਿਟਾਂ ਹੈਦਰਾਬਾਦ ਦੇ ਡੁੰਡੀਗਲ ਵਿੱਚ ਏਅਰ ਫੋਰਸ ਅਕੈਡਮੀ ਤੋਂ ਗ੍ਰੈਜੂਏਟ ਹੋ ਰਹੀਆਂ ਹਨ।

Spread the love