ਚੰਡੀਗੜ੍ਹ, 13 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਦੀਆਂ ਚਾਰ ਨਗਰ ਕੌਂਸਲਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਸੀ। ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ ਨਗਰ ਕੌਂਸਲ ਲਈ ਈਵੀਐਮ ਰਾਹੀਂ ਵੋਟਾਂ ਪੈ ਰਹੀਆਂ ਹਨ। ਚੋਣ ਦਾ ਨਤੀਜਾ ਅੱਜ ਸ਼ਾਮ ਨੂੰ ਹੀ ਆ ਜਾਵੇਗਾ। ਨਗਰ ਕੌਂਸਲ ਗੁਰਦਾਸਪੁਰ ਦੇ ਕੁਲ 29 ਵਾਰਡ ਅਤੇ 70 ਪੋਲਿੰਗ ਬੂਥ ਹਨ। ਕੁਲ ਵੋਟਰ 69801 ਹਨ, ਜਿਨ੍ਹਾਂ ਵਿੱਚ 36131 ਪੁਰਸ਼, 33668 ਮਹਿਲਾਵਾਂ ਅਤੇ 2 ਜੈਂਡਰ ਤੀਜਾ ਹਨ। ਇਸੇ ਤਰ੍ਹਾਂ ਦੀਨਾਨਗਰ ਨਗਰ ਕੌਂਸਲ ਦੇ 15 ਵਾਰਡ ਅਤੇ 21 ਪੋਲਿੰਗ ਬੂਥ ਹਨ। ਕੁਲ ਵੋਟਰ 19242 ਹਨ, ਜਿਨ੍ਹਾਂ ਵਿੱਚ 10083 ਪੁਰਸ਼, 9156 ਮਹਿਲਾਵਾਂ ਅਤੇ 3 ਹੋਰ ਹਨ। ਇਸੇ ਤਰ੍ਹਾਂ ਨਗਰ ਕੌਂਸਲ ਕਾਦੀਆਂ ਦੇ 15 ਵਾਰਡ ਅਤੇ 18 ਪੋਲਿੰਗ ਬੂਥ ਹਨ। ਕੁਲ ਵੋਟਰ 15948 ਹਨ, ਜਿਨ੍ਹਾਂ ਵਿੱਚ 8447 ਪੁਰਸ਼, 7498 ਮਹਿਲਾਵਾਂ ਅਤੇ 3 ਹੋਰ ਹਨ।

Spread the love