ਬਠਿੰਡਾ, 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਬਠਿੰਡਾ ਜ਼ਿਲ੍ਹੇ ਵਿੱਚ ਖੇਤ ’ਚ ਖੜ੍ਹੀ ਕਣਕ ਦੀ ਫਸ਼ਲ ਨੂੰ ਅੱਗ ਲੱਗਣ ਕਾਰਨ 400 ਏਕੜ ਸੜ ਕੇ ਸੁਆਹ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਜੋਧਪੁਰ ਵਿੱਚ ਅਚਾਨਕ ਕਣਕ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ 400 ਏਕੜ ਕਣਕ ਨੂੰ ਅੱਗ ਨੇ ਆਪਣੇ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕਬਰਵਾਲਾ ਪਿੰਡ ਤੋਂ ਅੱਗ ਸ਼ੁਰੂ ਹੋਈ ਸੀ, ਜਿਸ ਨੇ 4 ਪਿੰਡਾਂ ਦੇ ਕਿਸਾਨਾਂ ਦੀ ਅੱਗ ਨੂੰ ਲਪੇਟ ਵਿੱਚ ਲੈ ਲਿਆ, ਜੋ ਜੋਧਪੁਰ ਤੱਕ ਪਹੁੰਚ ਗਈ। ਸੂਚਨਾ ਮਿਲਣ ਉਤੇ ਮਲੋਟ ਅਤੇ ਅਬੋਹਰ ਤੋਂ ਚਾਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਉਤੇ ਪਹੁੰਚੇ ਅੱਗ ਉਤੇ ਕਾਬੂ ਪਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਖੁਦ ਟਰੈਕਟਰਾਂ ਨਾਲ ਖੇਤਾਂ ਨੂੰ ਵਾਹ ਕੇ ਅੱਗ ਉਤੇ ਕਾਬੂ ਪਾਇਆ।

Spread the love