ਨਵੀਂ ਦਿੱਲੀ, 18 ਅਪ੍ਰੈਲ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅਮਰੀਕਾ ਨੇ ਰੂਸੀ ਤੇਲ ਅਤੇ ਪੈਟਰੋਲੀਐਮ ਉਤਪਾਦਾਂ ਉਤੇ ਲੱਗੀਆਂ ਪਾਬੰਦੀਆਂ ਵਿੱਚ ਇਕ ਮਹੀਨੇ ਦੀ ਹੋਰ ਛੋਟ ਵਧਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ 17 ਅਪ੍ਰੈਲ ਨੂੰ ਯੂਐਸ ਟ੍ਰੇਜਰੀ ਵਿਪਾਗ ਦੇ ਰਾਹੀਂ ਨਵਾਂ ਲਾਈਸੈਂਸ ਜਾਰੀ ਕਰ ਦਿੱਤਾ ਹੈ। ਇਸ ਤਹਿਤ ਦੇਸ਼ ਹੁਣ 16 ਮਈ 2026 ਤੱਕ ਸਮੁੰਦਰ ਵਿਚੋਂ ਲੋਡ ਹੋਣ ਵਾਲਾ ਰੂਸੀ ਤੇਲ ਖਰੀਦ ਸਕਦਾ ਹੈ। ਇਹ ਫੈਸਲਾ ਭਾਰਤ ਸਮੇਤ ਕਈ ਆਯਾਤਕ ਦੇਸ਼ਾਂ ਲਈ ਰਾਹਤ ਭਰਿਆ ਹੈ, ਕਿਉਂਕਿ ਇਸ ਨਾਲ ਸਸਤਾ ਰੂਸੀ ਕੱਚਾ ਤੇਲ ਮਿਲਦਾ ਰਹੇਗਾ। ਇਹ ਫੈਸਲਾ ਟਰੰਪ ਪ੍ਰਸ਼ਾਸਨ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਹਿਸ ਤਰ੍ਹਾਂ ਦੀ ਛੋਟ ਨੂੰ ਅੱਗੇ ਵਧਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ।

Spread the love