ਨਵੀਂ ਦਿੱਲੀ, 30 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਉਤੇ ਆਰਜ਼ੀ ਤੌਰ ਲਗਾਈ ਗਈ ਪਾਬੰਦੀ ਨੂੰ ਹੁਣ ਹਟਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਪਹਿਲੀ ਜੁਲਾਈ ਤੋਂ ਪੈਟਰੋਲ ਤੇ ਡੀਜ਼ਲ ਦੀ ਵਿਕਰੀ ’ਤੇ ਲਗਾਈ ਪਾਬੰਦੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਤੇਲ ਕੰਪਨੀਆਂ ਨੂੰ ਅੱਜ ਪੱਤਰ ਲਿਖ ਕੇ ਪੈਟਰੋਲ ਪੰਪਾਂ ’ਤੇ ਤੇਲ ਦੀ ਵਿਕਰੀ ’ਤੇ ਲਗਾਈ ਅਸਥਾਈ ਪਾਬੰਦੀ ਨੂੰ ਵਾਪਸ ਲੈਣ ਦੇ ਫ਼ੈਸਲੇ ਤੋਂ ਜਾਣੂ ਕਰਾਇਆ ਹੈ। ਕੇਂਦਰ ਸਰਕਾਰ ਨੇ 12 ਜੂਨ ਨੂੰ ਤੇਲ ਦੀ ਗਲੋਬਲ ਸਪਲਾਈ ’ਚ ਦਿੱਕਤਾਂ ਆਉਣ ਕਰਕੇ ਤੇਲ ਦੀ ਕਿੱਲਤ ਰੋਕਣ ਲਈ ਅਸਥਾਈ ਪਾਬੰਦੀਆਂ ਲਾਈਆਂ ਸਨ।ਕੇਂਦਰ ਸਰਕਾਰ ਨੇ ਵਾਹਨਾਂ ਲਈ ਡੀਜ਼ਲ ਦੀ ਵਿਕਰੀ ਲਈ 200 ਲਿਟਰ ਦੀ ਰੋਜ਼ਾਨਾ ਦੀ ਸੀਮਾ ਪ੍ਰਤੀ ਗ੍ਰਾਹਕ ਤੇਲ ਪੰਪਾਂ ’ਤੇ ਲਗਾਈ ਸੀ ਤਾਂ ਕਿ ਤੇਲ ਦੀ ਜਮ੍ਹਾਖ਼ੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਿਆ ਜਾ ਸਕੇ। ਹਾਈਸਪੀਡ ਡੀਜ਼ਲ ਦੀ ਪ੍ਰਤੀ ਗ੍ਰਾਹਕ ਪ੍ਰਤੀ ਦਿਨ 200 ਲਿਟਰ ਦੀ ਸੀਮਾ ਤੈਅ ਕੀਤੀ ਗਈ ਸੀ।ਹੁਣ ਮੁਲਕ ’ਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੇਂਦਰ ਸਰਕਾਰ ਨੇ ਤੇਲ ਦੀ ਵਿਕਰੀ ’ਤੇ ਲਾਈ ਸੀਮਾ ਹਟਾ ਲਈ ਹੈ।

Spread the love