ਚੰਡੀਗੜ੍ਹ, 27 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਸ਼ਹਿਰ ਦੀ ਰੇਲਵੇ ਕਾਲੋਨੀ ’ਚ ਨੀਲੇ ਡਰਮ ਵਿਚੋਂ ਇਕ 20 ਸਾਲਾ ਮੁਟਿਆਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਸ ਦੇ ਇਕ ਹੱਥ ’ਤੇ “ਨੇਹਾ” ਲਿਖਿਆ ਹੋਇਆ ਹੈ, ਜਦਕਿ ਦੂਜੇ ਹੱਥ ’ਤੇ ਦਿਲ ਵਾਲਾ ਟੈਟੂ ਬਣਿਆ ਹੋਇਆ ਹੈ ਜਿਸ ’ਤੇ ਐੱਨ ਤੇ ਏ ਲਿਖਿਆ ਹੈ। ਕੁੜੀ ਦੀ ਲਾਸ਼ ਨੂੰ ਡਰਮ ਅੰਦਰ ਰੱਖਣ ਤੋਂ ਬਾਅਦ ਉਸ ਉੱਪਰ ਲਾਲ ਰੰਗ ਲਗਾਇਆ ਗਿਆ ਸੀ। ਸ਼ੰਕਾ ਹੈ ਕਿ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਡਰੰਮ ’ਚ ਬੰਦ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਹੈ। ਕੁੜੀ ਦੇ ਚਿਹਰੇ ’ਤੇ ਹਲਕਾ ਜ਼ਖ਼ਮ ਹੈ, ਪਰ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਦਿਸਿਆ। ਜਾਂਚ ਅਧਿਕਾਰੀ ਏਐੱਸਆਈ ਗੁਰਬਿੰਦਰ ਸਿੰਘ ਨੇ ਕਿਹਾ ਕਿ ਜਾਂਚ ਲਈ ਦੋ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Spread the love