ਨਵੀਂ ਦਿੱਲੀ, 15 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅੱਜ ਸਵੇਰੇ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਵਾਧਾ ਨਾਲ ਆਮ ਜਨਤਾ ਨੂੰ ਮਹਿੰਗਾਈ ਦਾ ਝਟਕਾ ਦਿੱਤੇ ਜਾਣ ਤੋਂ ਬਾਅਦ ਹੁਣ ਇਕ ਹੋਰ ਝਟਕਾ ਲੱਗਿਆ ਹੈ। ਸੀਐਨਜੀ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਸੀਐਨਜੀ ਦੇ ਭਾਅ ਵਿੱਚ 2 ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਗਿਆ ਹੈ।

ਮਹਾਨਗਰ ਗੈਸ ਲਿਮਟਿਡ (MGL) ਨੇ ਸੀਐਨਜੀ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਹੈ। ਇਹ ਨਵੀਆਂ ਦਰਾਂ  ਲਾਗੂ ਹੋ ਗਈਆਂ ਹਨ। ਮੁੰਬਈ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸੀਐਨਜੀ ਦੀਆਂ ਕੀਮਤਾਂ ਅੱਜ ਤੋਂ 82 ਰੁਪਏ ਤੋਂ ਵਧ ਕੇ 84 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ। ਇਸਦਾ ਸਿੱਧਾ ਅਸਰ ਆਟੋ ਅਤੇ ਟੈਕਸੀ ਦੇ ਕਿਰਾਏ ‘ਤੇ ਪੈਣ ਦੀ ਉਮੀਦ ਹੈ। ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰਾਂ ਵਿੱਚ CNG ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕਰ ਦਿੱਤਾ ਗਿਆ ਹੈ। ਜਿੱਥੇ ਦਿੱਲੀ ਵਿੱਚ ਹੁਣ ਇੱਕ ਕਿਲੋ CNG ਲਈ ਤੁਹਾਨੂੰ 79 ਰੁਪਏ ਤੋਂ ਵੱਧ ਖਰਚਣੇ ਪੈਣਗੇ, ਉੱਥੇ ਹੀ ਮੁੰਬਈ ਵਿੱਚ ਇਹ ਦਰ 84 ਰੁਪਏ ਤੱਕ ਪਹੁੰਚ ਗਈ ਹੈ। ਇਸ ਵਾਧੇ ਦਾ ਸਭ ਤੋਂ ਵੱਡਾ ਅਸਰ ਜਨਤਕ ਆਵਾਜਾਈ ‘ਤੇ ਪੈਣ ਵਾਲਾ ਹੈ।

Spread the love