ਚੰਡੀਗੜ੍ਹ, 27 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਉਤੇ ਬਿਨਾਂ ਨਾਮ ਲਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਆਪਣੇ ਨਿਸ਼ਾਨੇ ਉਤੇ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਾ ਵੜਿੰਗ ਉਤੇ ਤੰਜ ਕੱਸਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ,

ਮਾੜੇ ਦਿਨਾਂ ਦੀ ਨਿਸ਼ਾਨੀ

ਕੰਮਾਂ ਕਿਹੜਿਆਂ ‘ਤੇ ਆ ਗਏ..

ਪ੍ਰਚਾਰ ਡਿਫੈਂਡਰਾਂ ਉੱਤੇ, ਵੋਟ ਪਾਉਣ

ਰੇਹੜਿਆਂ ‘ਤੇ ਆ ਗਏ…

ਕੁਰਸੀ ਪਿੱਛੇ ਲੋਕੋ ਕਿਵੇਂ ਹੱਥ ਪੈਰ ਮਾਰਦੇ,

ਦੇਖ ਭਾਈ ਬਾਲਿਆ ਰੰਗ ਕਰਤਾਰ ਦੇ..

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਥਾਨਕ ਸਰਕਾਰਾਂ ਦੀਆਂ ਪਈਆਂ ਵੋਟਾਂ ਮੌਕੇ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਬਲਦ ਰੇਹੜੀ ਉਤੇ ਸਵਾਰ ਹੋ ਕੇ ਵੋਟ ਪਾਉਣ ਲਈ ਬੂਥ ਉਤੇ ਪਹੁੰਚੇ ਸਨ। ਰਾਜਾ ਵੜਿੰਗ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋਈ ਸੀ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮਾੜੇ ਦਿਨਾਂ ਦੀ ਨਿਸ਼ਾਨਾ ਹੈ, ਵੋਟਾਂ ਲਈ ਚੋਣ ਪ੍ਰਚਾਰ ਡਿਫੈਂਡਰਾਂ ਉਤੇ ਕੀਤਾ ਤੇ ਵੋਟ ਪਾਉਣ ਸਮੇਂ ਰੇਹੜਿਆਂ ਉਤੇ ਆਏ।

Spread the love