ਨਵੀਂ ਦਿੱਲੀ, 27 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਘਰ ਅਤੇ ਹੋਰਨਾਂ ਟਿਕਾਣਿਆਂ ਉਤੇ ਛਾਪਾ ਮਾਰਿਆ ਗਿਆ ਹੈ। ਅੱਜ ਸਵੇਰੇ ਹੀ ਈਡੀ ਨੇ ਸੀਐਮਆਰਐਲ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਟਿਕਾਣਿਆਂ ਉਤੇ ਛਾਪਾ ਮਾਰਿਆ। ਸਾਬਕਾ ਮੁੱਖ ਮੰਤਰੀ ਵਿਜਯਨ ਦੀ ਧੀ ਟੀ ਵੀਨਾ ਦੀ ਕੰਪਨੀ ਐਕਸਾਲੋਜਿਕ ਸੋਲਿਊਸ਼ਨਜ਼ ਨੂੰ ਕੋਚੀਨ ਮਿਨਰਲਸ ਐਂਡ ਰੂਟਾਈਲ ਲਿਮਟਿਡ ਨਾਮ ਦੀ ਇਕ ਨਿੱਜੀ ਕੰਪਨੀ ਨੇ 2018 ਤੋਂ 2019 ਦੌਰਾਨ 1.72 ਕਰੋੜ ਰੁਪਏ ਦਾ ਗੈਰ ਕਾਨੂੰਨੀ ਭੁਗਤਾਨ ਕੀਤਾ ਸੀ, ਭਾਵੇਂ ਕਿ ਆਈਟੀ ਫਰਮ ਨੇ ਕੰਪਨੀ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਰਲ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਈਡੀ ਦੀ ਕਾਰਵਾਈ ਨੂੰ ਰੱਦ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।

Spread the love