ਨਵੀਂ ਦਿੱਲੀ, 13 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਵਿਆਹ ਤੋਂ ਬਾਅਦ ਆਦਮੀਆਂ ਵੱਲੋਂ ਖੁਦਕੁਸ਼ੀ ਕਰਨ ਦੇ ਆਏ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਦੇਸ਼ ਵਿੱਚ ਵਿਆਹਸ਼ੁਦਾ ਪੁਰਸ਼ਾਂ ਦੇ ਅੰਕੜੇ ਤੇਜ਼ੀ ਨਾਲ ਵਧ ਰਹੇ ਹਨ। ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ (NCRB) ਦੇ ਅੰਕੜਿਆਂ ਮੁਤਾਬਕ 2015 ਤੋਂ ਹੁਣ ਤੱਕ ਦੇ ਅੰਕੜੇ ਦੁਗਣੇ ਹੋ ਗਏ ਹਨ। 10 ਸਾਲ ਪਹਿਲਾਂ 2015 ਵਿੱਚ ਇਕ ਸਾਲ ਵਿੱਚ 2497 ਪੁਰਸ਼ਾਂ ਨੇ ਵਿਆਹ ਸਬੰਧਤ ਮਾਮਲਿਆਂ ਜਾਂ ਫਿਰ ਪਤਨੀ ਨਾਲ ਝਗੜੇ ਨੂੰ ਲੈ ਕੇ ਖੁਦਕੁਸ਼ੀ ਕੀਤੀ ਸੀ। ਉਥੇ ਸਾਲ 2025 ਵਿੱਚ ਇਹ ਅੰਕੜੇ ਵਧਕੇ 4536 ਹੋ ਗਏ। ਇਸ ਰੇਟ ਵਿੱਚ 82 ਫੀਸਦੀ ਵਾਧਾ ਹੋਇਆ ਹੈ।

ਅੰਕੜਿਆਂ ਮੁਤਾਬਕ ਪਹਿਲਾਂ ਵਿਅਹੁਤਾ ਔਰਤਾਂ ਜ਼ਿਆਦਾ ਖੁਦਕੁਸ਼ੀ ਕਰਦੀਆਂ ਸਨ। ਪਰ ਸਾਲ 2022 ਵਿੱਚ ਇਹ ਅੰਕੜੇ ਪਲਟ ਗਏ ਹਨ। ਸਾਲ 2024 ਵਿੱਚ ਲਗਾਤਾਰ ਅਜਿਹਾ ਦੇਖਿਆ ਗਿਆ ਕਿ ਵਿਆਹ ਸ਼ੁਦਾ ਜੀਵਨ ਵਿੱਚ ਕਲੇਸ਼ ਦੇ ਚਲਦਿਆਂ ਪੁਰਸ਼ ਔਰਤਾਂ ਦੇ ਮੁਤਾਬਕਲੇ ਜ਼ਿਆਦਾ ਖੁਦਕੁਸ਼ੀ ਰ ਰਹੇ ਹਨ। ਸਾਲ 2024 ਦੀ ਗੱਲ ਕੀਤੀ ਜਾਵੇ ਤਾਂ 8524 ਲੋਕਾਂ ਨੇ ਖੁਦਕੁਸ਼ੀ ਕੀਤੀ, ਜਿੰਨਾਂ ਵਿਚੋਂ 4536 ਭਾਗ 53 ਫੀਸਦੀ ਦੇ ਕਰੀਬ ਪੁਰਸ਼ ਸਨ ਅਤੇ 3986 ਮਤਲਬ 46 ਫੀਸਦੀ ਔਰਤਾਂ ਸਨ।

ਸਾਲ 2015 ਵਿੱਚ ਖੁਦਕੁਸ਼ੀ ਕਰਨ ਵਾਲੀਆਂ ਔਰਤਾਂ ਪੁਰਸ਼ਾਂ ਦੇ ਮੁਕਾਬਲੇ 61 ਫੀਸਦੀ ਸੀ। ਸਾਲ 2023 ਦੀ ਤੁਲਨਾ ਵਿੱਚ 2024 ਵਿੱਚ ਵਿਆਹ ਨਾਲ ਜੁੜੇ ਵਿਵਾਦਾਂ ਨੂੰ ਲੈ ਕੇ ਖੁਦਕੁਸ਼ੀ ਦਾ ਅੰਕੜਾ ਘੱਟ ਹੋਇਆ ਹੈ। ਸਾਲ 2024 ਵਿੱਚ ਖੁਦਕੁਸ਼ੀ ਕਰਨ ਵਾਲੀਆਂ ਔਰਤਾਂ ਨਾਲੋਂ ਕਰੀਬ ਦੋ ਤਿਹਾਈ 30 ਸਾਲ ਤੋਂ ਘੱਟ ਉਮਰ ਦੀ ਸੀ। ਉਥੇ ਪੁਰਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਅੱਧੇ ਤੋਂ ਜ਼ਿਆਦਾ ਲੋਕ 30 ਤੋਂ ਜ਼ਿਆਦਾ ਉਮਰ ਦੇ ਸਨ। 40 ਫੀਸਦੀ ਖੁਦਕੁਸ਼ੀ ਕਰਨ ਵਾਲੇ ਲੋਕ 30 ਤੋਂ 45 ਸਾਲ ਦੀ ਉਮਰ ਦੇ ਸਨ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ 18 ਤੋਂ 30 ਸਾਲ ਦੀ ਉਮਰ ਵਿਚ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਉਥੇ 30 ਤੋਂ 40 ਸਾਲ ਦੀ ਉਮਰ ਵਿੱਚ ਪੁਰਸ਼ ਜ਼ਿਆਦਾ ਖੁਦਕੁਸ਼ੀ ਕਰਦੇ ਹਨ। ਰਿਪੋਰਟ ਦੇ ਮੁਤਾਬਕ ਘਰੇਲੂ ਕਲੇਸ਼ ਦੇ ਚਲਦਿਆਂ ਕਰੀਬ 23 ਲੋਕ ਰੋਜ਼ਾਨਾ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਹਨ, ਜਿੰਨਾਂ ਵਿਚੋਂ 12 ਪੁਰਸ਼ ਅਤੇ 11 ਔਰਤਾਂ ਹੁੰਦੀਆਂ ਹਨ। ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਜੇਕਰ ਔਸਤ ਉਮਰ ਉਤੇ ਨਜ਼ਰ ਮਾਰੀ ਜਾਵੇ ਤਾਂ 30 ਤੋਂ ਘੱਟ ਉਮਰ ਦੇ 5 ਪੁਰਸ਼ ਅਤੇ 30 ਤੋਂ ਜ਼ਿਆਦਾ ਉਮਰ ਵਾਲੇ 6 ਪੁਰਸ਼ ਖੁਦਕੁਸ਼ੀ ਕਰਦੇ ਹਨ। ਸਾਲ 2019 ਤੋਂ 2024 ਤੱਕ ਪੰਜ ਸਾਲ ਵਿੱਚ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਗਿਣਤੀ 24335 ਸੀ।

Spread the love