ਕੀ ਤੁਸੀਂ ਸੋਚਿਆ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਤੁਹਾਡੀ ਨੌਕਰੀ ਵੀ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਕਰ ਸਕਦਾ ਹੈ? 2023 ਤੋਂ ਹੁਣ ਤੱਕ ਦੁਨੀਆ ਭਰ ਵਿੱਚ ਲਗਭਗ ਇੱਕ ਲੱਖ ਤੋਂ ਵੱਧ ਕਾਰਪੋਰੇਟ ਨੌਕਰੀਆਂ ਖ਼ਤਮ ਹੋ ਚੁੱਕੀਆਂ ਹਨ। ਇਸ ਦਾ ਇੱਕ ਵੱਡਾ ਕਾਰਨ ਹੈ AI ਅਤੇ ਆਟੋਮੇਸ਼ਨ। ਐਮਾਜ਼ਾਨ, ਮੈਟਾ, ਮਾਈਕ੍ਰੋਸਾਫਟ, ਟੀਸੀਐਸ ਅਤੇ ਹੋਰ ਕਈ ਵੱਡੀਆਂ ਕੰਪਨੀਆਂ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕਿਉਂ? ਜਿਹੜੇ ਕੰਮ ਰੋਜ਼ ਇੱਕੋ ਤਰੀਕੇ ਨਾਲ ਹੁੰਦੇ ਹਨ, ਜਿਵੇਂ ਡਾਟਾ ਐਂਟਰੀ, ਕਸਟਮਰ ਸਪੋਰਟ, ਬੇਸਿਕ ਕੋਡਿੰਗ, ਰਿਪੋਰਟ ਬਣਾਉਣਾ ਜਾਂ ਦਫ਼ਤਰੀ ਕਾਗਜ਼ੀ ਕੰਮ – ਇਹ ਸਾਰੇ ਕੰਮ AI ਬਹੁਤ ਤੇਜ਼ੀ ਨਾਲ ਕਰ ਰਿਹਾ ਹੈ। ਟੀਸੀਐਸ ਵਰਗੀਆਂ ਕੰਪਨੀਆਂ ਨੇ ਕਾਲਜਾਂ ਤੋਂ ਨਵੀਂ ਭਰਤੀ ਘਟਾ ਦਿੱਤੀ ਹੈ। ਹੁਣ ਕੰਪਨੀਆਂ ਨੂੰ ਵੱਧ ਕਰਮਚਾਰੀ ਨਹੀਂ, ਸਗੋਂ ਵੱਧ ਸਕਿੱਲ ਵਾਲੇ ਲੋਕ ਚਾਹੀਦੇ ਹਨ।

Spread the love