ਲਾਹੌਲ ਸਪਿਤੀ, 2 ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਹਿਮਾਚਲ ਪ੍ਰਦੇਸ਼ ਵਿਚ ਇਕ ਸਕਾਰਪੀਓ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜੋ ਹਵਾ ਵਿੱਚ ਉਛਲਦੀ ਹੋਈ ਉਸਾਰੀ ਅਧੀਨ ਜਾ ਰਹੇ ਪਿੱਲਰ ਸਰੀਏ ਉਤੇ ਜਾ ਲਟਕੀ। ਹਿਮਾਚਲ ਦੇ ਅਟਲ ਟਨਲ ਦੇ ਨਾਰਥ ਪੋਰਟਲ ਦੇ ਉੱਤੇ ਤੇਜ਼ ਰਫ਼ਤਾਰ ਸਕਾਰਪੀਓ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਸਕਾਰਪੀਓ ਟਨਲ ਦੇ ਬਾਹਰ ਨਿਕਲਦੇ ਹੀ ਬੇਕਾਬੂ ਹੋ ਗਈ ਅਤੇ ਬੈਰੀਕੇਡ ਤੋੜਦੇ ਹੋਏ ਹਵਾ ‘ਚ ਉੱਛਲ ਕੇ ਚੰਦਰਭਾਗਾ ਨਦੀ ਕਿਨਾਰੇ ਬਣੇ ਇੱਕ ਪਿੱਲਰ ਦੇ ਨਾਲ ਜਾ ਟਕਰਾਈ। ਪਿੱਲਰ ਦੇ ਉੱਤੇ ਲੱਗੇ ਲੋਹੇ ਦੇ ਸਰੀਏ ਗੱਡੀ ਦੇ ਆਰ-ਪਾਰ ਹੋ ਗਏ, ਜਿਸ ਦੇ ਨਾਲ ਹਾਦਸਾ ਹੋਰ ਵੀ ਖੌਫ਼ਨਾਕ ਬਣ ਗਿਆ।ਹਾਦਸੇ ਦੀ ਜਾਣਕਾਰੀ ਮਿਲਦੇ ਹੀ ਰਾਹਤ ਦੀਆਂ ਟੀਮਾਂ ਉੱਥੇ ਪਹੁੰਚੀਆਂ ਅਤੇ ਗੱਡੀ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਦਰਦਨਾਕ ਹਾਦਸੇ ਦੇ ਵਿੱਚ ਰਾਜਸਥਾਨ ਦੇ ਸੀਕਰ ਦੇ ਰਹਿਣ ਵਾਲੇ ਕੈਲਾਸ਼ ਕੁਮਾਰ ਦੀ ਮੌਤ ਹੋ ਗਈ, ਜਦੋਂ ਕਿ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਤਿੰਨ ਹੋਰ ਨੌਜਵਾਨ ਜ਼ਖਮੀ ਹੋਏ ਨੇ। ਫਿਲਹਾਲ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਜਾਰੀ ਹੈ।

Spread the love