ਐੱਸ ਏ ਐੱਸ ਨਗਰ, 02ਜੁਲਾਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ2026-27ਲਈ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿੱਚ ਬਿਨਾਂ ਲੇਟ ਫ਼ੀਸ ਦਾਖਲਾ ਲੈਣ ਦੀ ਅੰਤਿਮ ਮਿਤੀ31ਅਗਸਤ2026ਹੈ। ਮਿਤੀ01ਸਤੰਬਰ, 2026ਤੋਂ31ਅਕਤੂਬਰ2026ਤੱਕ1500/-ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਦਾਖਲਾ ਲਿਆ ਜਾ ਸਕਦਾ ਹੈ। ਇਹਨਾਂ ਮਿਤੀਆਂ ਤੋਂ ਬਾਅਦ ਓਪਨ ਸਕੂਲ ਦਾਖਲਾ ਮਿਤੀਆਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਪਣੀ ਸੁਵਿਧਾ ਅਨੁਸਾਰ ਐਕਰੀਡਿਟਿਡ ਸਕੂਲਾਂ ਰਾਹੀਂ (ਐਕਰੀਡਿਟਿਡ ਸਕੂਲਾਂ ਦੀ ਸੂਚੀ ਬੋਰਡ ਦੀ ਵੈੱਬਸਾਈਟwww.pseb.ac.inਤੋਂ ਉਪਲਬਧ ਹੈ),ਬੋਰਡ ਦੇ ਖੇਤਰੀ ਦਫਤਰਾਂ ਰਾਹੀਂ ਜਾਂ ਵਿਦਿਆਰਥੀਆਂ ਵੱਲੋਂ ਸਿੱਧੇ ਤੌਰ ਤੇ ਵੀ ਬੋਰਡ ਦੀ ਵੈਬਸਾਈਟ ਤੋਂ ਆਨਲਾਈਨ ਪ੍ਰੀਕ੍ਰਿਆ ਰਾਹੀਂ ਦਾਖਲਾ ਫਾਰਮ ਭਰ ਸਕਣਗੇ। ਫ਼ੀਸਾਂ ਜਮ੍ਹਾਂ ਕਰਵਾਉਣ ਦੀ ਵਿਧੀ ਆਨਲਾਈਨ ਹੋਵੇਗੀ। ਪੰਜਾਬ ਓਪਨ ਸਕੂਲ ਦੇ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਲਈ ਵਿਦਿਆਰਥੀ ਦੁਆਰਾ ਬੋਰਡ ਵੱਲੋਂ ਨਿਰਧਾਰਿਤ ਦਾਖਲਾ ਅਤੇ ਪ੍ਰੀਖਿਆ ਫ਼ੀਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਵਾਧੂ ਫੀਸ ਅਦਾ ਨਹੀਂ ਕਰਨੀ ਹੋਵੇਗੀ। ਪ੍ਰਾਸਪੈਕਟਸ ਅਤੇ ਪਾਠਕ੍ਰਮ ਬੋਰਡ ਦੀ ਵੈਬ ਸਾਈਟwww.pseb.ac.inਤੇ ਉਪਲਬਧ ਹਨ।

Spread the love