ਫ਼ਤਿਹਗੜ੍ਹ ਚੂੜੀਆਂ, 14 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਇੱਥੋਂ ਨਜ਼ਦੀਕੀ ਪਿੰਡ ਲਾਲਾ ਨੰਗਲ ਦੇ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਜਤਿੰਦਰਬੀਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਸ਼ਾਮ ਨੂੰ ਬਿਜਲੀ ਨਹੀਂ ਸੀ। ਜਦੋਂ ਬਿਜਲੀ ਨਾ ਆਈ ਤਾਂ ਜਤਿੰਦਰਬੀਰ ਸਿੰਘ ਬਿਜਲੀ ਚੈਕ ਕਰਨ ਲਈ ਘਰ ਤੋਂ ਕੁਝ ਦੂਰ ਲੱਗੇ ਟਰਾਂਸਫਾਰਮਰ ਕੋਲ ਦੇਖਣ ਚੱਲਿਆ ਗਿਆ, ਟਰਾਂਸਫਰਮਰ ਦੀ ਸਵਿਚ ਕੱਟੀ ਹੋਈ ਸੀ। ਜਦੋਂ ਉਹ ਸਵਿੱਚ ਲਗਾਉਣ ਲੱਗਿਆ ਤਾਂ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ। ਪਰਿਵਾਰਕ ਮੈਂਬਰਾਂ ਨੇ ਪਤਾ ਲੱਗਣ ਉਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੋਜਵਾਨ ਕੁਝ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਪੰਜਾਬ ਆਇਆ ਸੀ, ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।

Spread the love