ਚੰਡੀਗੜ੍ਹ, 13 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਅੱਜ ਡਿਜ਼ੀਟਲ ਦਾ ਜਮਾਨਾ ਹੈ, ਸਭ ਕੁਝ ਮਿੰਟਾਂ ਵਿੱਚ ਵਿਅਕਤੀ ਆਪਣੇ ਕੰਮ ਮੋਬਾਇਲ ਤੋਂ ਨਬੇੜ ਲੈਂਦਾ ਹੈ। ਅੱਜ-ਕੱਲ੍ਹ ਚਲਾਨ ਵੀ ਮੈਸੇਜ ਰਾਹੀਂ E-challan ਹੀ ਆਉਂਦੇ ਹਨ। ਪਰ ਹੋ ਸਕਦਾ ਕਿ ਤੁਹਾਨੂੰ ਆਇਆ ਚਲਾਨ ਦਾ ਮੈਸੇਜ ਕਿਸੇ ਧੋਖੇ ਦੀ ਸਾਜਿਸ਼ ਹੋਵੇ। ਮੌਜੂਦਾ ਸਮੇਂ ’ਚ ai ਕੈਮਰਿਆਂ ਦੀ ਮਦਦ ਨਾਲ ਚਲਾਨ ਕੀਤੇ ਜਾਂਦੇ ਨੇ ਪਰ ਜੇਕਰ ਤੁਹਾਨੂੰ ਵੀ ਵਟਸਐਪ ‘ਤੇ ਗੱਡੀ ਦੇ ਚਲਾਨ ਦਾ ਕੋਈ ਲਿੰਕ ਆਇਆ ਹੈ ਤਾਂ ਇਸ ਨੂੰ ਖੋਲ੍ਹਣ ਤੋਂ ਪਹਿਲਾਂ ਸਾਵਧਾਨ ਹੋ ਜਾਓ ! ਲੁਧਿਆਣਾ ਪੁਲਿਸ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਵਟਸਐਪ ‘ਤੇ ਆਉਣ ਵਾਲੇ ਕਿਸੇ ਵੀ ਅਣਜਾਣ ਲਿੰਕ ਜਾਂ ਫਾਈਲ ‘ਤੇ ਭਰੋਸਾ ਨਾ ਕਰੋ। ਇਹ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰਨ ਦੀ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਜੇਕਰ ਤੁਸੀਂ ਆਪਣੀ ਗੱਡੀ ਦਾ ਅਸਲੀ ਚਲਾਨ ਸਟੇਟਸ ਚੈੱਕ ਕਰਨਾ ਚਾਹੁੰਦੇ ਹੋ, ਤਾਂ ਇਸ ਆਸਾਨ ਤਰੀਕੇ ਨੂੰ ਫਾਲੋ ਕਰੋ।

ਸਟੈਪ 1 : ਸਭ ਤੋਂ ਪਹਿਲਾਂ ਗੂਗਲ ‘ਤੇ ਜਾਓ ਅਤੇ ਸਰਚ ਕਰੋ e challan parivahan.gov.in

ਸਟੈਪ 2 : ਸਾਹਮਣੇ ਆਉਣ ਵਾਲੀ ਸਰਕਾਰੀ ਵੈੱਬਸਾਈਟ (echallan.parivahan.gov.in) ਨੂੰ ਹੀ ਓਪਨ ਕਰੋ

ਸਟੈਪ 3 : ਸਕ੍ਰੀਨ ‘ਤੇ 3 ਆਪਸ਼ਨ ਦਿਖਣਗੇ। ਇਨ੍ਹਾਂ ਵਿੱਚੋਂ ਦੂਜਾ ਆਪਸ਼ਨ ਯਾਨੀ ‘Vehicle Number’ ਚੁਣੋ।

ਸਟੈਪ 4 : ਆਪਣੀ ਗੱਡੀ ਦਾ ਨੰਬਰ ਪਾਓ, ਹੇਠਾਂ ਦਿੱਤਾ ਕੈਪਚਾ (Captcha) ਕੋਡ ਭਰੋ ਅਤੇ ‘Get Detail’ ‘ਤੇ ਕਲਿੱਕ ਕਰ ਦਿਓ। ਤੁਹਾਡੀ ਗੱਡੀ ਦਾ ਅਸਲੀ ਸਟੇਟਸ ਤੁਹਾਡੀ ਸਕ੍ਰੀਨ ‘ਤੇ ਆ ਜਾਵੇਗਾ।”

ਪੁਲਿਸ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਡਰ ਜਾਂ ਜਲਦਬਾਜ਼ੀ ਵਿੱਚ ਆ ਕੇ ਕਿਸੇ ਵੀ ਅਣਜਾਣ ਐਪ ਨੂੰ ਆਪਣੇ ਫੋਨ ਵਿੱਚ ਇੰਸਟਾਲ ਨਾ ਕਰੋ। ਜੇਕਰ ਫਿਰ ਵੀ ਤੁਹਾਡੇ ਨਾਲ ਕੋਈ ਆਨਲਾਈਨ ਫਰਾਡ (Online Fraud) ਹੋ ਜਾਂਦਾ ਹੈ, ਤਾਂ ਬਿਨਾਂ ਸਮਾਂ ਗਵਾਏ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਓ, ਤਾਂ ਜੋ ਸਮਾਂ ਰਹਿੰਦੇ ਕਾਰਵਾਈ ਕੀਤੀ ਜਾ ਸਕੇ।

ਪੇਸ਼ਕਸ : ਦਪਿੰਦਰ ਕੌਰ ਪੂਨੀਆ

Spread the love