ਨਵੀਂ ਦਿੱਲੀ, 13 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਲੈਫ਼ਟੀਨੈਟ ਜਨਰਲ ਧੀਰਜ ਸੇਠ ਦੇਸ਼ ਦੀ ਫੌਜ ਦੇ ਨਵੇਂ ਮੁੱਖੀ ਹੋਣਗੇ। ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਭਾਰਤੀ ਫੌਜ ਦਾ ਅਗਲਾ ਮੁਖੀ (ਚੀਫ਼ ਆਫ ਆਰਮੀ ਸਟਾਫ) ਨਿਯੁਕਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਲੰਬੇ ਅਤੇ ਸ਼ਾਨਦਾਰ ਫੌਜੀ ਤਜਰਬੇ ਵਾਲੇ ਧੀਰਜ ਸੇਠ 30 ਜੂਨ 2026 ਨੂੰ ਅਹੁਦਾ ਸੰਭਾਲਣਗੇ। ਉਹ ਮੌਜੂਦਾ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਜੂਨ 2026 ਨੂੰ ਸਮਾਪਤ ਹੋ ਰਿਹਾ ਹੈ।

Spread the love