ਮੋਹਾਲੀ 16 ਮਈ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :
ਮੇਅਰ, ਡਿਪਟੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਰਹੇ ਨੇਤਾਗਣ ਹੀ ਛੱਡ ਕੇ ਮੈਦਾਨ ਭੱਜ ਗਏ ਹਨ, ਉਹ ਚੋਣ ਨਹੀਂ ਲੜ ਰਹੇ ਅਤੇ ਇਹਨਾਂ ਤਿੰਨਾਂ ਤੋਂ ਇਲਾਵਾ ਹੋਰ ਵੀ ਕਈ ਸਾਬਕਾ ਕੌਂਸਲਰ ਮੈਦਾਨ ਛੱਡ ਕੇ ਭੱਜ ਚੁੱਕੇ ਹਨ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਮੂੰਹ ਹੀ ਨਹੀਂ ਲਗਾਉਣਾ ਸੀ ਅਤੇ ਉਹ ਲੋਕਾਂ ਦਾ ਸਾਹਮਣਾ ਕਰਨ ਦੀ ਹਿੰਮਤ ਹੀ ਨਹੀਂ ਰੱਖਦੇ, ਇਸ ਕਰਕੇ ਉਹ ਚੋਣ ਮੈਦਾਨ ਤੋਂ ਪਿਛਾਂ ਹਟ ਗਏ ਹਨ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ- 9 (ਫੇਜ -5) ਤੋ ਉਮੀਦਵਾਰ- ਅਨੂ ਬੱਬਰ ਦੇ ਹੱਕ ਵਿੱਚ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਸਿਰਫ ਤੋਹਮਤਬਾਜ਼ੀ ਹੀ ਲਗਾਈ ਹੈ ਅਤੇ ਆਪਣਾ ਨਿਜ ਹੀ ਵੇਖਿਆ ਹੈ, ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੇ ਕੰਮ ਕਰਨ ਵੱਲ ਕਦੀ ਵੀ ਸੰਜੀਦਗੀ ਨਾਲ ਯਤਨ ਤੱਕ ਨਹੀਂ ਕੀਤੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੇਰੀ ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਭਨਾਂ ਨੂੰ ਇਹ ਅਪੀਲ ਹੈ ਕਿ ਉਹ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ ਕਿਉਂਕਿ ਅਤੇ ਆਪਣੀ ਮਰਜ਼ੀ ਦਾ ਉਮੀਦਵਾਰ ਚੁਣਨ, ਕਿਉਂਕਿ ਅਜਿਹਾ ਸਮਾਂ 5 ਸਾਲਾਂ ਬਾਅਦ ਆਉਂਦਾ ਹੈ ਕਿ ਤੁਸੀਂ ਆਪਣੀ ਮਰਜ਼ੀ ਦਾ ਨੁਮਾਇੰਦਾ ਚੁਣਨਾ ਹੁੰਦਾ ਹੈ ਅਤੇ ਜੋ ਲੋਕ ਮੀਂਹ, ਬਿਮਾਰੀ ਜਾਂ ਮੌਸਮ ਦਾ ਬਹਾਨਾ ਬਣਾ ਕੇ ਘਰ ਬੈਠਣਗੇ , ਅਜਿਹਾ ਕਰਨ ਦੀ ਸੂਰਤ ਵਿੱਚ ਲੋਕਤੰਤਰ ਦਾ ਘਾਣ ਹੋਵੇਗਾ ਅਤੇ ਮੇਰੀ ਫਿਰ ਤੋਂ ਇਹ ਸਭਨਾਂ ਨੂੰ ਬੇਨਤੀ ਹੈ ਕਿ ਉਹ ਵੋਟ ਪਾਉਣ ਲਈ 26 ਤਰੀਕ ਨੂੰ ਆਪਣੇ ਘਰੋਂ ਜਰੂਰ ਨਿਕਲਣ, ਵਾਰਡਬੰਦੀ ਸਬੰਧੀ ਲਗਾਏ ਵਿਰੋਧੀ ਪਾਰਟੀਆਂ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਗੱਲ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਾਰਡਬੰਦੀ ਆਬਾਦੀ ਦੇ ਹਿਸਾਬ ਨਾਲ ਹੁੰਦੀ ਹੈ, ਨਾ ਕਿ ਕਿਸੇ ਨੇਤਾ ਦੀ ਸਿਫਾਰਿਸ਼ ਜਾਂ ਮਰਜ਼ੀ ਦੇ ਨਾਲ, ਉਹਨਾਂ ਕਿਹਾ ਕਿ ਪਿਛਲੇ 5 ਸਾਲਾਂ ਦੇ ਨਗਰ ਨਿਗਮ ਦੇ ਕਾਰਜਕਾਲ ਦੌਰਾਨ ਮੋਹਾਲੀ ਵਿੱਚ ਗੰਦਗੀ ਦੇ ਢੇਰ ਲੱਗੇ ਹਨ ਅਤੇ ਮੈਂ ਆਪਣੇ ਪਿਛਲੇ ਮੇਅਰ ਦੇ ਕਾਰਜਕਾਲ ਵਿੱਚ ਜਗਹਾ ਡੰਪਿੰਗ ਗਰਾਊਂਡ ਲਈ ਪਾਸ ਕਰਵਾਈ ਸੀ, ਪ੍ਰੰਤੂ ਇਸ ਤੇ ਕਾਂਗਰਸ ਦੇ ਮੇਅਰ ਨੇ ਕੋਈ ਕਾਰਵਾਈ ਨਹੀਂ ਕਰਵਾਈ ਅਤੇ ਨਾ ਹੀ ਇਸ ਗੱਲ ਤੇ ਪਹਿਰਾ ਦਿੱਤਾ ਹੈ ਕਿ ਡੰਪਿੰਗ ਗਰਾਊਂਡ ਬਣ ਜਾਵੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਲੋਕੀ ਕਾਂਗਰਸੀਆਂ ਨੂੰ ਮੂੰਹ ਨਹੀਂ ਲਗਾ ਰਹੇ, ਕਿਉਂਕਿ ਜਿੰਨੀ ਲੁੱਟ ਕਾਂਗਰਸ ਦੇ ਕਾਰਜਕਾਲ ਵਿੱਚ ਇਹਨਾਂ ਨੇ ਕੀਤੀ ਹੈ, ਉਸ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਸੀ, ਅਤੇ ਜਿਹੜੇ ਮੋਹਾਲੀ ਦੇ ਕਾਂਗਰਸੀ ਹਨ, ਉਹਨਾਂ ਬਾਰੇ ਮੋਹਾਲੀ ਦੇ ਲੋਕੀ ਚੰਗੀ ਤਰ੍ਹਾਂ ਜਾਣਦੇ ਹਨ, ਕਿ ਉਹ ਕਿੰਨਾ ਝੂਠ ਬੋਲਦੇ ਹਨ ਅਤੇ ਕਿੰਨਾ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ, ਪ੍ਰੰਤੂ ਹੁਣ ਮੋਹਾਲੀ ਦੇ ਲੋਕੀ ਇਹਨਾਂ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੇ ਹਨ, ਅਤੇ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਾਲੇ ਕੁਝ ਸਮਾਂ ਪਹਿਲਾਂ ਹੀ ਪੰਚਾਇਤਾਂ, ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਹੋਈਆਂ ਹੋਈਆਂ ਹਨ, ਅਤੇ ਕਿਸੇ ਵੀ ਇਲਾਕੇ ਵਿੱਚ ਕੋਈ ਘਟਨਾ ਜਾਂ ਧੱਕੇਸ਼ਾਹੀ ਦੀ ਗੱਲ ਸਾਹਮਣੇ ਨਹੀਂ ਆਈ, ਅਤੇ ਹੁਣ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਕੋਈ ਧੱਕੇਸ਼ਾਹੀ ਨਹੀਂ ਹੋਵੇਗੀ, ਹਰ ਕੋਈ ਵੋਟਰ ਆਪਣੀ ਆਪਣੀ ਮਰਜ਼ੀ ਦਾ ਉਮੀਦਵਾਰ ਨੂੰ ਵੋਟ ਪਾ ਕੇ ਜਿਤਾ ਸਕੇਗਾ, ਇਸ ਮੌਕੇ ਤੇ ਵਾਰਡ ਨੰਬਰ -9 (ਫੇਸ਼-5) ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ
ਉਮੀਦਵਾਰ – ਅਨੂੰ ਬੱਬਰ, ਕੁਲਦੀਪ ਸਿੰਘ ਸਮਾਣਾ, ਗੋਵਿੰਦ ਮਿਤਲ, ਅਕਬਿੰਦਰ ਸਿੰਘ ਗੋਸਲ,ਗੁਰਜੀਤ ਸਿੰਘ ਮਟੋਰ, ਜਗੀਰ ਸਿੰਘ, ਰਜਨੀਸ਼ ਸ਼ਰਮਾ,ਸੁਰਿੰਦਰ ਸਿੰਘ,ਊਸ਼ਾ ਸਾਹੀ,ਜੋਗਿੰਦਰ ਕੌਰ ਬੁੱਟਰ,ਅਵਤਾਰ ਸਿੰਘ, ਮੋਹਿੰਦਰ ਸਿੰਘ ਵੀ ਹਾਜ਼ਰ ਸਨ,